Aug 072017
 

ਗਲੋਬਲ ਸਰੋਕਾਰਾਂ ਵਾਲਾ ਧਰਮ ਗ੍ਰੰਥ : ਸ੍ਰੀ ਗੁਰੂ ਗ੍ਰੰਥ ਸਾਹਿਬ

Dr. Jaspal Singh

Abstract

ਧਰਮ ਗ੍ਰੰਥ ਦੀ ਪਰੰਪਰਾ ਵਿਚ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਇਕ ਨਿਵੇਕਲਾ ਮੁਕਾਮ ਹੈ। ਗੁਰੂ ਗ੍ਰੰਥ ਸਾਹਿਬ ਦੀ ਵੱਡੀ ਵਿਲੱਖਣਤਾ ਇਹ ਹੈ ਕਿ ਉਸ ਦੇ ਸਰੋਕਾਰਾਂ ਦਾ ਘੇਰਾ ਬਹੁਤ ਵੱਡਾ ਹੈ। ਉਸ ਦੇ ਸਰੋਕਾਰ ਗਲੋਬਲ ਹਨ। ਉਸ ਦੇ ਸੰਦੇਸ਼ ਦੀ ਪ੍ਰਕ੍ਰਿਤੀ ਤੇ ਪਹੁੰਚ ਜਾਹਿਰਾ ਤੌਰ ’ਤੇ ਗਲੋਬਲ ਹੈ। ਗੁਰੂ ਗ੍ਰੰਥ ਸਾਹਿਬ ਦੇ ਅਧਿਆਤਮਕ ਪਾਸਾਰ ਵਿਚ ਗਲੋਬਲ ਸਰੋਕਾਰਾਂ ਬਾਰੇ ਚਰਚਾ ਪ੍ਰਮੁੱਖਤਾ ਨਾਲ ਸ਼ਾਮਲ ਹੈ।

ਕਈ ਵਾਰ ਇਹ ਸੁਆਲ ਮਨ ਵਿਚ ਉਠਦਾ ਹੈ ਕਿ ਕਿਸ ਤਰ੍ਹਾਂ ਦੀ ਰਚਨਾ ਨੂੰ ਗਲੋਬਲ ਕਿਹਾ ਜਾ ਸਕਦਾ ਹੈ। ਕਿਸੇ ਰਚਨਾ ਦੇ ਗਲੋਬਲ ਹੋਣ ਦੀ ਪਛਾਣ ਕੀ ਹੁੰਦੀ ਹੈ। ਮੇਰੀ ਸਪਸ਼ਟ ਮਾਨਤਾ ਹੈ ਕਿ ਜਿਹੜੀ ਰਚਨਾ ਵਿਚ ਮਨੁੱਖ-ਮਨੁੱਖ ਵਿਚਕਾਰ ਖਿੱਚੀਆਂ ਹੱਦ-ਬੰਦੀਆਂ ਤੋੜ ਦੇਵੇ, ਜਿਸ ਰਚਨਾ ਵਿਚ ਹਰ ਲਕੀਰ ਨੂੰ ਪਾਰ ਕਰ ਜਾਣ ਦੀ ਸਲਾਹੀਅਤ ਹੋਵੇ, ਜਿਹੜੀ ਰਚਨਾ ਹਰ ਦੀਵਾਰ ਲੰਘ ਜਾਣ ਦੀ ਸਮਰਥਾ ਰੱਖਦੀ ਹੋਵੇ, ਉਹ ਰਚਨਾ ਗਲੋਬਲ ਹੁੰਦੀ ਹੈ। ਫਿਰ ਗਲੋਬਲ ਸਰੋਕਾਰਾਂ ਵਾਲੀ ਰਚਨਾ ਉਹ ਹੁੰਦੀ ਹੈ ਜਿਹੜੀ ਸੰਵੇਦਨਸ਼ੀਲ ਹੋਵੇ। ਜਿਹੜੀ ਵਿਆਪਕ ਪੱਧਰ ’ਤੇ ਦੁਨੀਆ ਭਰ ਵਿਚ ਵਸਦੇ ਲੋਕਾਂ ਦੇ ਸਰੋਕਾਰਾਂ ਬਾਰੇ ਖੁੱਲ੍ਹ ਕੇ ਗੱਲ ਕਰਦੀ ਹੋਵੇ। ਸਾਂਝੇ ਤੌਰ ’ਤੇ ਉਨ੍ਹਾਂ ਦੇ ਸਰੋਕਾਰਾਂ ਨੂੰ ਆਪਣੇ ਸਰੋਕਾਰ ਮੰਨਦੀ ਹੋਵੇ।

ਰਤਾ ਸੰਜੀਗਦੀ ਨਾਲ ਵਿਚਾਰ ਕਰੀਏ ਤਾਂ ਇਹ ਤੱਥ ਸਪਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਮੁੱਚੀ ਬਾਣੀ ਪਾਰਗਾਮੀ ਹੈ। ਉਸ ਦੇ ਪਾਸਾਰ ਅਤੇ ਪਰਵਾਹ ਅੱਗੇ ਹਰ ਹੱਦਬੰਦੀ, ਹਰ ਦੀਵਾਰ ਟੁੱਟਦੀ ਚਲੀ ਜਾਂਦੀ ਹੈ। ਸਮੁੱਚੀ ਮਨੁੱਖਤਾ ਦੇ ਦੁਖ-ਦਰਦ ਤੇ ਵੇਦਨਾ ਦੀ ਤਰਜੁਮਾਨੀ ਕਰਦੀ ਹੈ – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਸਾਰਿਆਂ ਨੂੰ ਆਪਣੇ ਕਲਾਵੇ ਵਿਚ ਲੈ ਲੈਣ ਦਾ ਸੁਭਾਅ ਉਸ ਦੇ ਧੁਰ ਅੰਦਰ ਤਕ ਸਮੋਇਆ ਹੋਇਆ ਹੈ। ਪੂਰਾ ਗਲੋਬ ਅਤੇ ਉਸ ਦੇ ਸਰੋਕਾਰ, ਬਾਣੀ ਦਾ ਵਿਸ਼ਾ-ਵਸਤੂ ਹੈ।

ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਇਕ ਵੱਡੀ ਹਕੀਕਤ ਸਾਡੇ ਸਾਹਮਣੇ ਹੈ। ਦੁਨੀਆ ਦੀ ਨੁਹਾਰ ਤੇਜ਼ੀ ਨਾਲ ਬਦਲ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਵਿਸ਼ਵੀਕਰਣ ਦੇ ਨਵੇਂ ਵਰਤਾਰੇ ਨੇ ਦੂਰੀਆਂ ਘਟਾ ਦਿੱਤੀਆਂ ਹਨ। ਪਰ ਹਕੀਕਤ ਹੈ ਕਿ ਇਹ ਪੂਰਾ ਸੱਚ ਨਹੀਂ। ਅਸਲੀਅਤ ਇਹ ਹੈ ਕਿ ਦੂਰੀਆਂ ਵੱਧ ਗਈਆਂ ਹਨ। ਫਾਸਲੇ ਹੋਰ ਵੱਡੇ ਹੋ ਗਏ ਹਨ। ਰਿਸ਼ਤੇ ਟੁੱਟਦੇ ਨਜ਼ਰ ਆ ਰਹੇ ਹਨ। ਤੰਗ-ਦਿਲੀ ਅਤੇ ਬੇਵਿਸ਼ਵਾਸੀ ਵਿਚ ਖਾਸਾ ਵਾਧਾ ਹੋਇਆ ਹੈ। ਫਿਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੁਨੀਆ ਇਕ ਪਿੰਡ ਵਰਗੀ ਬਣ ਗਈ ਹੈ। ਪਰ ਹਕੀਕਤ ਹੈ ਕਿ ਅੱਜ ਦੁਨੀਆ ਦੀ ਤਰਤੀਬ ’ਚੋਂ ਪਿੰਡ ਗਾਇਬ ਹੋ ਗਿਆ ਹੈ। ਸਭਿਆਤਾਵਾਂ ਦੇ ਟਕਰਾਅ (Clash of Civilizations) ਦੀ ਚਰਚਾ ਸਾਰੀ ਦੁਨੀਆ ਵਿਚ ਛਿੜੀ ਹੋਈ ਹੈ। ਬਹੁਤ ਸਾਰੇ ਵਿਚਾਰਕਾਂ ਦਾ ਕਹਿਣਾ ਹੈ ਕਿ ਨਵੀਂ ਉਭਰ ਰਹੀ ਬਹੁ-ਧਿਰੀ ਦੁਨੀਆ ਵਿਚ ਖ਼ਤਰਨਾਕ ਸੰਘਰਸ਼ ਹੁਣ ਵੱਖ-ਵੱਖ ਸਭਿਆਤਾਵੀ ਹੋਂਦ ਰੱਖਣ ਵਾਲੇ ਲੋਕ-ਸਮੂਹਾਂ ਅਤੇ ਉਨ੍ਹਾਂ ਦੀਆਂ ਵੱਖ-ਵੱਖ ਬਣਤਰਾਂ ਵਿਚਕਾਰ ਹੋਣ ਦੀ ਸੰਭਾਵਨਾ ਵੱਧ ਗਈ ਹੈ।

ਐਸੀ ਬਿਖੜੀ ਅਤੇ ਟਕਰਾਅ ਵਾਲੀ ਸਥਿਤੀ ਵਿਚ, ਦੁਨੀਆ ਨੂੰ ਇਕ ਨਵੀਂ ਸੇਧ ਦੀ ਲੋੜ ਹੈ। ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਲ ਇਹੋ ਜਿਹਾ ਸੋਚ-ਪ੍ਰਬੰਧ ਮੌਜੂਦ ਹੈ ਜਿਹੜਾ ਇਹ ਸੇਧ ਦੇਣ ਦੇ ਸਮਰਥ ਹੈ। ਜੱਗ ਜਾਹਿਰ ਹੈ ਕਿ ਬਾਣੀ ਦਾ ਬੁਨਿਆਦੀ ਸੁਭਾਅ ਸਦਭਾਵਨਾ ਵਾਲਾ ਹੈ ਅਤੇ ਉਸ ਦਾ ਰੁਝਾਨ ਬਹੁਲਵਾਦੀ (Pluralistic) ਹੈ। ਗਲੋਬਲ ਸਰੋਕਾਰਾਂ ਵਾਲੀ ਬਾਣੀ ਕੋਲ ਇਹੋ ਜਿਹਾ ਫ਼ਲਸਫ਼ਾ ਮੌਜੂਦ ਹੈ ਜਿਹੜਾ ਮਨੁੱਖ ਨੂੰ ਬਹੁ-ਧਿਰੀ ਦੁਨੀਆ ਵਿਚ, ਵਿਭਿੰਨਤਾਵਾਂ ਨੂੰ ਸਵੀਕਾਰਦਿਆਂ ਅਤੇ ਸਤਿਕਾਰਦਿਆਂ ਹੋਇਆਂ ਜੀਵਨ ਜੀਉਣ ਦੀ ਜਾਚ ਸਿਖਾਉਂਦਾ ਹੈ। ਸਹਿਹੋਂਦ ਵਾਲੇ, ਖੁੱਲ੍ਹੇ-ਡੁੱਲ੍ਹੇ ਗਲੋਬਲ ਪਰਿਵਾਰ ਵਾਂਗੂੰ ਵਿਚਰਨ ਦਾ ਸੰਦੇਸ਼ ਦਿੰਦਾ ਹੈ।


Video of Presentation


Body of Paper


About the Author

Dr. Jaspal Singh is the former Indian High Commissioner to Mozambique and Swaziland and former Vice Chancellor, Punjabi University, Patiala

Dr. Jaspal Singh held the post of Vice Chancellor, Punjabi University Patiala, India from 2007 to 2017. During his tenure, the University established a number of new institutions: Women’s Study Centre, Academic Staff College, Baba Farid Centre for Sufi Studies; Centre for Diaspora Studies; Centre for Census Studies and Research; Sophisticated Instrumentation Centre; a monumental Media Centre; and School of Social Sciences. The overall development of Punjabi, language, literature and culture has been the major thrust area with launching of Punjabipedia on the lines of Wikipedia, All-India and Regional Punjabi Conferences, and Mission Punjabi-2020 as the highlighting factors.

Dr. Jaspal Singh has authored five highly acclaimed books on Sikh religion, Sikh politics and Sri Guru Granth Sahib. He has authored over 300 articles on Medieval literature with particular focus on Sikh scriptures including Guru Granth Sahib.

The Sahitya Akademi, Government of India, has bestowed the prestigious Bhasha Sanman on Dr. Jaspal Singh in recognition of his significant contribution to the classical and medieval literature in 2015. He has been awarded several other fellowships and awards (too many to list) by government and private academic and literary organizations.

 Leave a Reply

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>

(required)

(required)